Brampton Aale
Entertainment video vlogs
06/02/2026
ਕੈਨੇਡਾ ਚ ਦਹਿਸਤ ਦਾ ਦੂਜਾ ਨਾਂ "ਬਿੰਦੀ ਜੋਹਲ 😦"
ਬਿੰਦੀ ਜੋਹਲ ਜੋ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਨਾਲ ਪੜ੍ਹਿਆ ਸੀ,, ਪਰ ਗਲਤ ਕੰਮਾ ਨੇ ਉਸਨੂੰ ਕੈਨੇਡਾ ਦਾ ਵੱਡਾ ਗੈਂਗਸਟਰ ਬਣਾ ਦਿੱਤਾ,, ਛੋਟੀ ਉਮਰ ਚ ਜਹਾਨੋ ਕੂਚ ਕਰ ਗਿਆ,, ਦੱਸਿਆ ਜਾਂਦਾ ਕਿ ਉਸਦੀ ਸਾਲਾਨਾ Net ਵਰਥ 4M $ ਸੀ 🙏🏻
( 1973 - 1998 )
05/30/2026
ਕੈਨੇਡਾ ਚ ਗੋਰਿਆਂ ਦੇ ਦਿਮਾਗ ਚ
ਕਿੰਨਾ ਫੂਸ ਭਰਿਆ ਜਾ ਚੁੱਕਾ 🧐
ਆਹ ਭੈਣ Vidhi Medha ਦਾ Niagara ਦੇ ਵਿੱਚ
40 ਸਾਲਾ ਗੋਰੇ ਵੱਲੋਂ ਬੇ-ਰਹਿ-ਮੀ ਨਾਲ ਚਾ - ਕੂ ਮਾਰ
ਬਿਨਾ ਕਿਸੇ ਕਸੂਰ ਦੇ ,, ਵੱਧ ਤੋਂ ਵੱਧ ਸ਼ੇਅਰ ਕਰੋ
ਭੈਣ ਨੂੰ ਇਨਸਾਫ਼ ਦਵਾਉਣ ਲਈ 🙏🏻 ਵਾਹਿਗੁਰੂ ਜੀ 🙏🏻
ਕੁੜੀ ਦੇ ਇਨਸਾਫ਼ ਲਈ ਵੱਧ ਤੋਂ ਵੱਧ ਸ਼ੇਅਰ ਕਰੋ 🙏🏻
waheguru ji 🙏🏻
05/30/2026
ਪੰਜਾਬ ਵਿੱਚ 1 ਕਰੋੜ 35 ਲੱਖ ਪ੍ਰਵਾਸੀਆ ਦੀ ਗਿਣਤੀ ਹੈ। ਇਸ ਗਿਣਤੀ ਨੂੰ ਭਾਜਪਾ ਦੀ ਵੋਟ ਵਿੱਚ ਵੀ ਗਿਣ ਸਕਦੇ ਓ
ਕਿਸੇ ਸਟੇਟ ਵਿੱਚ 2 _3% ਗਿਣਤੀ ਪਰਵਾਸੀ ਦੀ ਹੋਜੇ,ਉਸ ਸਟੇਟ ਲਈ ਖਤਰੇ ਦੀ ਘੰਟੀ ਹੁੰਦੀ। ਇਹ ਭਾਜਪਾ ਪੰਜਾਬ ਜਿੱਤਣ ਲਈ ਭੇਜ ਰਹੀ। ਜੱਦ ਭਾਜਪਾ ਦੀ ਸਰਕਾਰ ਬਣੀ ਤੇ ਤੁਸੀ ਇਹਨਾਂ ਭੱਈਆ ਮੂਹਰੇ ਹੱਥ ਬੰਨ੍ਹ ਕੇ ਖੜੇ ਹੋਵੋਗੇ ਤੇ ਇਹਨਾਂ ਧੋਡੇ ਘਰਾ ਤੇ ਇਜਰਾਇਲ ਵਾੰਗੂ ਕਬਜੇ ਕਰਕੇ,ਧੋਨੂੰ ਘਰਾਂ ਵਿਚੋ ਬਾਹਰ ਕੱਢਣਾ ਤੇ ਪੰਜਾਬ ਭੱਈਆ ਰਾਸ਼ਟਰ ਹੋੳ।
ਇਕ ਸਾਲ ਰਹਿ ਗਿਆ ਤੇ ਆਖਰੀ ਇਲੈਕਸ਼ਨ ਪੰਜਾਬੀਆ ਦਾ
05/30/2026
05/28/2026
ਕੈਨੇਡਾ ਦੇ Halifax ਸ਼ਹਿਰ ਚ ਇਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ, ਜਿੱਥੇ ਜੰਗਲ ਵਾਲੇ ਇਲਾਕੇ ਚ ਨਵਜੰਮੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਇਕ ਭਾਰਤੀ ਮੂਲ ਦੇ ਜੋੜੇ ਉੱਤੇ ਕੇਸ ਦਰਜ ਹੋਇਆ।
ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ Halifax ਦੇ Clayton Park ਇਲਾਕੇ ਦੇ ਇਕ ਅਪਾਰਟਮੈਂਟ ਤੋਂ 911 ਕਾਲ ਆਈ। ਐਮਰਜੈਂਸੀ ਟੀਮ ਜਦੋਂ ਮੌਕੇ ਤੇ ਪਹੁੰਚੀ ਤਾਂ 23 ਸਾਲ ਦੀ ਔਰਤ ਦੀ ਹਾਲਤ ਬਹੁਤ ਨਾਜੁਕ ਸੀ।
ਡਾਕਟਰਾਂ ਨੇ ਬਾਅਦ ਚ ਪੁਸ਼ਟੀ ਕੀਤੀ ਕਿ ਔਰਤ ਨੇ ਹਾਲ ਹੀ ਚ ਬੱਚੇ ਨੂੰ ਜਨਮ ਦਿੱਤਾ ਸੀ, ਪਰ ਉਸਦੇ ਨਾਲ ਕੋਈ ਬੱਚਾ ਨਹੀਂ ਸੀ। ਇਸ ਤੋਂ ਬਾਅਦ ਪੁਲਿਸ, ਫਾਇਰ ਟੀਮ, ਪੈਰਾਮੈਡਿਕਸ ਤੇ ਰੈਸਕਿਊ ਟੀਮਾਂ ਵੱਲੋਂ ਤੁਰੰਤ ਵੱਡੀ ਤਲਾਸ਼ ਮੁਹਿੰਮ ਚਲਾਈ ਗਈ।
ਪੁਲਿਸ ਨੇ ਔਰਤ ਨਾਲ ਜੁੜੇ ਕਈ ਲੋਕਾਂ ਨਾਲ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਬੱਚੇ ਦੀ ਲਾਸ਼ Goodwood ਨੇੜੇ ਜੰਗਲੀ ਇਲਾਕੇ ਚ, ਕਰੀਬ 10 ਕਿਲੋਮੀਟਰ ਦੂਰੋਂ ਬਰਾਮਦ ਹੋਈ।
ਪੁਲਿਸ ਮੁਤਾਬਕ ਬੱਚੇ ਦੀ ਮੌਤ ਦਾ ਅਸਲੀ ਕਾਰਨ ਜਾਣਨ ਲਈ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਬੱਚੇ ਦੀ ਮਾਂ ਹਾਲੇ ਵੀ ਹਸਪਤਾਲ ਚ ਗੰਭੀਰ ਹਾਲਤ ਚ ਦਾਖਲ ਹੈ ਅਤੇ ਉਸਦੀ ਮੈਡੀਕਲ ਐਮਰਜੈਂਸੀ ਦਾ ਹਿੰਸਾ ਨਾਲ ਕੋਈ ਸਬੰਧ ਨਹੀਂ।
23 ਸਾਲਾ Sukhpreet Singh, ਜਿਸਨੂੰ ਔਰਤ ਦਾ ਰਿਸ਼ਤੇਦਾਰ ਦੱਸਿਆ ਗਿਆ, ਅਤੇ ਉਸਦੀ ਪਤਨੀ Ramandeep Kaur ਉੱਤੇ ਬੱਚੇ ਦੀ ਲਾਸ਼ ਲੁਕਾਉਣ, ਮਨੁੱਖੀ ਅਵਸ਼ੇਸ਼ਾਂ ਦੀ ਬੇਅਦਬੀ, ਜਾਂਚ ਚ ਰੁਕਾਵਟ ਪਾਉਣ ਅਤੇ ਪੁਲਿਸ ਦਾ ਵਿਰੋਧ ਕਰਨ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਕਿਹਾ ਕਿ ਜਾਂਚ ਅੱਗੇ ਵਧਣ ਨਾਲ ਹੋਰ ਵੀ ਗੰਭੀਰ ਦੋਸ਼ ਲੱਗ ਸਕਦੇ ਹਨ।
ਇਸ ਘਟਨਾ ਨੇ Halifax ਕਮਿਊਨਟੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਇਹ ਪਿਛਲੇ ਕਈ ਸਾਲਾਂ ਚ ਸਭ ਤੋਂ ਜ਼ਿਆਦਾ ਜਜ਼ਬਾਤੀ ਅਤੇ ਮੁਸ਼ਕਲ ਜਾਂਚਾਂ ਵਿਚੋਂ ਇਕ ਹੈ।
05/28/2026
ਪਾ ਤਾ ਚਾਲੇ ਫੌਜਾ ਨੇ ਹਿਮਾਚਲ ਵੱਲ । ਜਾਓ ਬਈ ਕਰਵਾ ਕੇ ਆਓ ਸੇਵਾ ਪਾਣੀ । ਸ਼ਿਮਲਾ ਵਿੱਚ ਸੈਲਾਨੀਆਂ ਦੀ ਭਾਰੀ ਭੀੜ ਉਮੜ ਪਈ ਹੈ। ਅਧਿਕਾਰੀਆਂ ਮੁਤਾਬਕ ਪਿਛਲੇ 24 ਦਿਨਾਂ ਦੌਰਾਨ ਸ਼ਿਮਲਾ ਪਹੁੰਚਣ ਵਾਲੇ ਵਾਹਨਾਂ ਦੀ ਗਿਣਤੀ 6,31,000 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 70,000 ਵਾਹਨ ਪਿਛਲੇ 72 ਘੰਟਿਆਂ ਵਿੱਚ ਪਹੁੰਚੇ ਹਨ । ਸਨੀਵਾਰ ਤੱਕ ਇਹ ਭੀੜ ਦੁੱਗਣੀ ਹੋਣ ਦੀ ਉਮੀਦ । ਜੇ ਜਾਣਾ ਕਸ਼ਮੀਰ ਵੱਲ ਜਓ ਨਾਲੇ ਬਹੁਤ ਸਤਿਕਾਰ ਕਰਦੇ ਕਸ਼ਮੀਰੀ ਸੈਲਾਨੀਆਂ ਦਾ ।
05/20/2026
ਕਦੇ ਬੈਂਕ ਦੀ ਨੌਕਰੀ ਕਰਦਾ ਸੀ 😮
ਅੱਜ ਆਪਣੇ ਖੇਤਾਂ ਉੱਤੇ ਹੈਲੀਕਾਪਟਰ ਉਡਾਉਂਦਾ ਆ 🚁
ਮੇਹਨਤ ਤੇ ਸੋਚ ਵੱਡੀ ਹੋਵੇ
ਤਾਂ ਕਿਸਾਨ ਵੀ ਕਰੋੜਾਂ ਦਾ ਬਾਦਸ਼ਾਹ ਬਣ ਸਕਦਾ ਆ 🌾💯
05/18/2026
ਗੁਲਾਮਾਂ ਦੀ ਕੋਡ ਭਾਸ਼ਾ - ਗੁੱਤਾ ਦੇ ਡਿਜ਼ਾਈਨ
ਅਫ਼ਰੀਕਨ, ਜਾ ਲਾਤੀਨੀ ਅਮਰੀਕਾ ਦੇ ਲ਼ੋਕ ਸਿਰ ਦੇ ਵਾਲ਼ਾ ਦੇ ਬੜੇ ਸੋਹਣੇ ਸੋਹਣੇ ਸਟਾਇਲ ਬਣਾਉਂਦੇ ਨੇ, ਸਿਰ ਚ ਗੁੰਦੀਆਂ ਪਤਲੀਆਂ ਪਤਲੀਆਂ ਅਣਗਿਣਤ ਮੀਢੀਆ, ਗੁੱਤਾਂ (braids) ਵਿੱਚ ਪਾਏ ਰੰਗ ਬਰੰਗੇ ਮਣਕੇ,ਇਹਨਾਂ ਲੋਕਾਂ ਲਈ ਸੁੰਦਰਤਾ ਦੇ ਵੱਡੇ 'ਤੇ ਅਸਲੀ ਮਾਪਦੰਡ ਨੇ।
ਮੀਢੀਆ ਦੇ ਪਏ ਨਮੂਨਿਆਂ ਨੂੰ ਅੰਗਰੇਜਾਂ ਨੇਂ ਅਪਣੀ ਭਾਸ਼ਾ ਚ 'cornrows' ਦਾ ਨਾਮ ਦਿੱਤਾ,ਅਰਥਾਤ ਮੱਕੀ ਦੇ ਬੀਜੇ ਖੇਤ ਵਰਗੇ ਸਿਆੜ। ਮੰਨਿਆ ਜਾਂਦਾ ਕਿ ਸੰਨ 1500 ਦੇ ਆਸ ਪਾਸ Columbia ਦੇ ਰਹਿਣ ਵਾਲ਼ੇ, Benkos Bioho ਨਾਂ ਦੇ ਇੱਕ ਮਜ਼ਦੂਰ ਨੇ ਇਸ ਤਕਨੀਕ ਦੀ ਖ਼ੋਜ ਕੀਤੀ।
ਵੱਡੇ-ਵੱਡੇ, ਗੋਲ-ਮਟੋਲ ਸਿਰਾਂ 'ਤੇ ਗੁੰਦੇ ਇਹ ਨਮੂਨੇ ਅਸਲ ਵਿੱਚ ਗੁਲਾਮਾਂ ਨੂੰ ਅੰਗਰੇਜ਼ਾ ਦੇ ਫਾਰਮ- ਹਾਊਸਾ ਚੋ ਭੱਜਣ ਚ ਮੱਦਦ ਕਰਦੇ ਸਨ,ਇਹਨਾਂ ਚ ਕੰਮ ਕਰਨ ਲੋਕ ਆਪਣੀ ਨਰਕ ਵਰਗੀ ਜ਼ਿੰਦਗੀ ਤੋਂ ਛੁੱਟਕਾਰਾ ਪਾਉਣ ਦੇ ਲਈ ਬਹੁਤ ਤਰ੍ਹਾਂ ਦੇ ਹਥਕੰਡੇ ਵਰਤਦੇ, ਭੱਜਣ ਦੀ ਸਜ਼ਾ ਮੌਤ ਸੀ,ਪਰ ਇਹਨਾਂ ਕਾਰਖਾਨਿਆਂ, ਖੇਤਾਂ ਚ ਇਹਨਾ ਦੀ ਜ਼ਿੰਦਗੀ ਮੌਤ ਤੋਂ ਵੀ ਬਦਤਰ ਸੀ।
ਕਿਉਕਿ ਗੁਲਾਮਾਂ ਨੂੰ ਪੜ੍ਹਨ ਲਿਖਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਗ਼ੁਲਾਮ ਮਜ਼ਦੂਰ ਔਰਤਾਂ ਇਹਨਾ ਡਿਜ਼ਾਈਨਾਂ ਰਾਹੀ ਦੂਜੇ ਬਾਗੀਆਂ ਨੂੰ ਗੁਪਤ ਜਾਣਕਾਰੀ ਦਿੰਦੀਆਂ, ਓਹ ਆਪਣੇ ਸਿਰ ਚ ਅਪਣੀ ਖੁਫ਼ੀਆ ਭਾਸ਼ਾ ਵਿੱਚ ਅਜੀਬੋ-ਗਰੀਬ ਨਮੂਨੇ ਬਣਾ ਲੈਂਦੀਆਂ, ਇਹ ਬੜੀ ਨਿਪੁੰਨਤਾ ਅਤੇ ਬਾਰੀਕੀ ਵਾਲਾ ਕੰਮ ਸੀ, ਦੋ ਚਾਰ ਇੱਧਰ ਉੱਧਰ ਹੋਏ ਵਾਲ਼,ਪਤਾ ਨ੍ਹੀ ਕਿੰਨੇ ਕਿ ਮਜ਼ਦੂਰਾਂ ਦੀ ਹਿੱਕ ਚ ਗੋਲੀਆਂ ਮਰਵਾ ਸਕਦੇ ਸਨ।
ਔਰਤਾਂ ਅਪਣੇ ਸਿਰ ਤੇ ਇਹ ਨਮੂਨੇ ਬਣਾਕੇ ਖੇਤਾਂ ਚੋਂ ਭੱਜਣ ਦਾ ਰੋਡ ਮੈਪ ਦੂਜਿਆ ਤੱਕ ਪਹੁੰਚਾ ਦਿੰਦੀਆਂ।ਇਹਨਾਂ ਨੂੰ ਗੰਨੇ ਦੇ ਖੇਤਾਂ ਚ ਕੰਮ ਕਰਨ ਵਾਲੇ ਲੋਕਾ ਦੇ ਵਰਤਣ ਕਰਕੇ ਇਹਨਾਂ ਨੂੰ ਇੱਕ ਹੋਰ ਨਾਂਮ "canerows" ਨਾਲ ਵੀਂ ਜਾਣਿਆ ਜਾਂਦਾ ਹੈ।
ਤਸਵੀਰਆਂ ਵਿਚਲਾ ਵਿੰਗੀਆ- ਤੜਿੰਗੀਆਂ ਗੁੱਤਾ ਵਾਲਾ ਇੱਕ ਨਮੂਨਾ, ਓਹਨਾਂ ਸੜਕਾਂ ਬਾਰੇ ਦੱਸ ਰਿਹਾ, ਜਿਹੜੀਆਂ ਸਾਰੇ ਭੱਜਣ ਵੇਲੇ ਵਰਤਣਗੇ।
ਜਨਾਨੀਆਂ ਇਹਨਾਂ ਅਣਗਿਣਤ ਗੁੱਤਾ ਚ ਸੋਨਾ, ਹੀਰੇ, ਅਤੇ ਫ਼ਸਲ ਦੇ ਬੀਜ਼ ਵੀ ਲੁਕੋ ਲੈਂਦੀਆਂ, ਭੱਜਣ ਤੋ ਬਾਅਦ ਉਹ ਜਿੱਥੇ ਵੀ ਜਾ ਕੇ ਰਹਿੰਦੇ, ਓਥੇ ਓਹ ਬੀਜ਼ ਬੀਜ਼ਕੇ ਰੋਟੀ ਦਾ ਲਮੇਰਾ ਪ੍ਰਬੰਧ ਕਰ ਲੈਂਦੇ।
Cornrows ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੀ, ਮਾਲਕ ਨੂੰ ਕਦੇ ਸ਼ੱਕ ਨਾਂ ਹੁੰਦਾ ਕੇ ਇਹਨਾਂ ਸੋਹਣੀਆ ਸੋਹਣੀਆ ਗੁੱਤਾ ਨੇਂ, ਬਾਗੀਆਂ ਦੇ ਭੱਜਣ ਦੇ ਕਿੰਨੇ ਹੀ ਭੇਦ ਲੁਕਾ ਰੱਖੇ ਨੇ।
05/14/2026
Reports surrounding Diljit Dosanjh’s citizenship status have sparked major discussion online, with claims suggesting that the singer-actor has reportedly been travelling on a US passport since 2022. According to multiple reports, Diljit allegedly acquired US citizenship and now enters India on an e-visa, though the artist has not officially reacted to these claims yet.
05/14/2026
ਇੱਕ ਫੋਟੋ ਦੀ ਦਹਾਕਿਆਂ ਤੱਕ ਜਾਂਚ ਹੁੰਦੀ ਰਹੀ ਅਤੇ ਉਹ ਸਾਰਿਆਂ ਨੂੰ ਪਰੇਸ਼ਾਨ ਕਰਦੀ ਰਹੀ।
ਸਤੰਬਰ 1988 ਵਿੱਚ ਤਾਰਾ ਕੈਲੀਕੋ ਨਾਮ ਦੀ ਇੱਕ 19 ਸਾਲਾ ਯੂਨੀਵਰਸਿਟੀ ਆਫ਼ ਨਿਊ ਮੈਕਸੀਕੋ ਦੀ ਵਿਦਿਆਰਥਣ ਇੱਕ ਨਿਯਮਤ ਸਾਈਕਲ ਰਾਈਡ ਲਈ ਬਾਹਰ ਗਈ ਸੀ ਅਤੇ ਫਿਰ ਕਦੇ ਘਰ ਵਾਪਸ ਨਹੀਂ ਆਈ। ਕਦੇ ਕੋਈ ਸਾਈਕਲ ਬਰਾਮਦ ਨਹੀਂ ਹੋਇਆ ਅਤੇ ਨਾਂ ਕੋਈ ਗਵਾਹ ਸਾਹਮਣੇ ਆਇਆ। ਉਸ ਸਵੇਰ ਕੀ ਹੋਇਆ ਇਸਦਾ ਕੋਈ ਸਬੂਤ ਨਹੀਂ ਮਿਲਿਆ।
ਨੌਂ ਮਹੀਨਿਆਂ ਬਾਅਦ ਮਾਮਲੇ ਨੇ ਉਦੋਂ ਇੱਕ ਭਿਆਨਕ ਮੋੜ ਲੈ ਲਿਆ ਜਦੋਂ ਜੂਨ 1989 ਵਿੱਚ ਪੋਰਟ ਸੇਂਟ ਜੋਅ ਦੀ ਕਾਰ ਪਾਰਕਿੰਗ ਵਿੱਚ ਡਿੱਗੀ ਹੋਈ ਇੱਕ ਫੋਟੋ ਮਿਲੀ। ਇਸ ਵਿੱਚ ਇੱਕ ਨੌਜਵਾਨ ਕੁੜੀ ਅਤੇ ਇੱਕ ਨੌਜਵਾਨ ਮੁੰਡੇ ਨੂੰ ਇੱਕ ਵੈਨ ਦੇ ਪਿੱਛੇ ਬੰਨ੍ਹਿਆ ਅਤੇ ਗਲਾ ਘੁੱਟਿਆ ਹੋਇਆ ਦਿਖਾਇਆ ਗਿਆ ਸੀ। ਤਾਰਾ ਦੀ ਮਾਂ ਨੇ ਫੋਟੋ ਵਿਚਲੇ ਚਿਹਰੇ ਦੇ ਨੈਣ ਨਕਸ਼, ਕੱਦ ਕਾਠ ਅਤੇ ਇੱਕ ਸ਼ਰੀਰ ਉਤਲੇ ਇੱਕ ਨਿਸ਼ਾਨ ਵੱਲ ਇਸ਼ਾਰਾ ਕਰਦੇ ਹੋਏ ਪੁਸ਼ਟੀ ਕੀਤੀ ਕਿ ਇਹ ਉਸਦੀ ਧੀ ਤਾਰਾ ਹੀ ਹੈ। ਪੁਲਿਸ ਵਾਲਿਆਂ ਨੇ ਦਾਅਵੇ ਨੂੰ ਗੰਭੀਰਤਾ ਨਾਲ ਲਿਆ ਅਤੇ ਜਾਂਚ ਹੋਰ ਤੇਜ਼ ਕਰ ਦਿੱਤੀ। ਐਫਬੀਆਈ ਨੇ ਤਸਵੀਰ ਦਾ ਵਿਸ਼ਲੇਸ਼ਣ ਕੀਤਾ ਪਰ ਉਨ੍ਹਾਂ ਦਾ ਸਿੱਟਾ ਦੁਖਦਾਈ ਤੌਰ 'ਤੇ ਅਧੂਰਾ ਸੀ ਕਿਉਂਕੀ ਫੋਟੋ ਨੂੰ ਨਿਸ਼ਚਤ ਤੌਰ 'ਤੇ ਤਾਰਾ ਨਾਲ ਜੋੜਿਆ ਨਹੀਂ ਜਾ ਸਕਦਾ ਸੀ ਅਤੇ ਨਾ ਹੀ ਨਕਾਰਿਆ ਜਾ ਸਕਦਾ ਸੀ।
ਕਈ ਸਾਲਾਂ ਬਾਅਦ ਨਿਊ ਮੈਕਸੀਕੋ ਵਿੱਚ ਜਾਂਚਕਰਤਾਵਾਂ ਨੇ ਸੁਝਾਅ ਦਿੱਤਾ ਕਿ ਤਾਰਾ ਨੂੰ ਉਸਦੇ ਲਾਪਤਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਮਾਰ ਦਿੱਤਾ ਗਿਆ ਹੋ ਸਕਦਾ ਹੈ। ਫਿਰ ਵੀ ਕੋਈ ਗ੍ਰਿਫਤਾਰੀ, ਕੋਈ ਅਵਸ਼ੇਸ਼ ਅਤੇ ਫੋਟੋ ਵਿੱਚਲੇ ਮੁੰਡੇ ਦੀ ਕੋਈ ਪਛਾਣ ਕਦੇ ਨਹੀਂ ਹੋਈ।
ਕਈ ਵਾਰ ਸਬੂਤ ਜਵਾਬ ਨਹੀਂ ਲਿਆਉਂਦੇ ਅਤੇ ਇਹ ਸਿਰਫ ਰਹੱਸ ਨੂੰ ਹੋਰ ਡੂੰਘਾ ਕਰ ਦਿੰਦੇ ਹਨ।
ਕਈ ਵਾਰ ਸਭ ਤੋਂ ਪਰੇਸ਼ਾਨ ਕਰਨ ਵਾਲਾ ਹਿੱਸਾ ਉਹ ਨਹੀਂ ਹੁੰਦਾ ਜੋ ਅਸੀਂ ਜਾਣਦੇ ਹਾਂ ਬਲਕਿ ਇਹ ਹੁੰਦਾ ਹੈ ਜੋ ਅਸੀਂ ਕਦੇ ਨਹੀਂ ਜਾਣ ਸਕਦੇ। ਜ਼ੂਮ ਕਰਕੇ ਤੁਸੀਂ ਕੁੜੀ ਦੀਆਂ ਅੱਖਾਂ ਵਿਚ ਸਹਿਮ ਦੇਖ ਸਕਦੇ ਹੋ।
ਫਾਲੋ ਜ਼ਰੂਰ ਕਰੋ ਜੀ।👇🏻
Click here to claim your Sponsored Listing.