Azad Singh vaid
9781620437
ਜਿਨ੍ਹਾਂ ਦਾ ਜਨਮ ਤਕਰੀਬਨ 1980 ਤੋਂ ਪਹਿਲਾਂ ਹੋਇਆ—ਖਾਸ ਕਰਕੇ ਉਹਨਾਂ ਲਈ ਇਹ ਲੇਖ ਹੈ।
ਇਹ ਪੀੜ੍ਹੀ ਹੁਣ 45 ਸਾਲ ਪਾਰ ਕਰਕੇ 65-70 ਦੀ ਉਮਰ ਵੱਲ ਵੱਧ ਰਹੀ ਹੈ।
ਇਸ ਪੀੜ੍ਹੀ ਦੀ ਸਭ ਤੋਂ ਵੱਡੀ ਸਫ਼ਲਤਾ ਇਹ ਹੈ ਕਿ ਇਸਨੇ ਆਪਣੀ ਜ਼ਿੰਦਗੀ ਵਿੱਚ ਵੱਡੇ ਬਦਲਾਅ ਵੇਖੇ ਅਤੇ ਉਹਨਾਂ ਨੂੰ ਆਪਣਾਇਆ ਵੀ।
1, 2, 5, 10, 20, 25, 50 ਪੈਸੇ ਦੇ ਸਿੱਕੇ ਵੇਖਣ ਵਾਲੀ ਇਹ ਪੀੜ੍ਹੀ ਮਹਿਮਾਨਾਂ ਤੋਂ ਬਿਨਾ ਝਿਜਕ ਪੈਸੇ ਲੈ ਲੈਂਦੀ ਸੀ।
ਸਿਆਹੀ ਵਾਲੀ ਕਲਮ, ਪੈਂਨਸਲ, ਪੈੱਨ ਨਾਲ ਪੜ੍ਹਾਈ ਸ਼ੁਰੂ ਕਰਨ ਵਾਲੀ ਇਹ ਪੀੜ੍ਹੀ ਅੱਜ ਸਮਾਰਟਫ਼ੋਨ, ਲੈਪਟੌਪ, ਪੀਸੀ ਬਖੂਬੀ ਚਲਾਉਂਦੀ ਹੈ।
ਜਿਸ ਪੀੜ੍ਹੀ ਦੇ ਬਚਪਨ ਵਿੱਚ ਸਾਈਕਲ ਵੀ ਇੱਕ ਸ਼ਾਨਦਾਰ ਚੀਜ਼ ਸੀ, ਉਹ ਅੱਜ ਸਕੂਟਰ ਤੇ ਕਾਰ ਆਸਾਨੀ ਨਾਲ ਚਲਾਉਂਦੀ ਹੈ।
ਕਦੇ ਚੰਚਲ, ਕਦੇ ਗੰਭੀਰ… ਬਹੁਤ ਕੁਝ ਸਹਿਆ, ਬਹੁਤ ਕੁਝ ਭੋਗਿਆ, ਪਰ ਸੰਸਕਾਰਾਂ ਵਿੱਚ ਪਲੀ ਵਧੀ ਇਹ ਪੀੜ੍ਹੀ।
ਟੇਪ ਰਿਕਾਰਡਰ, ਪਾਕਟ ਟਰਾਂਜ਼ਿਸਟਰ — ਕਦੇ ਵੱਡੀ ਕਮਾਈ ਦੇ ਪ੍ਰਤੀਕ ਹੁੰਦੇ ਸਨ।
ਮਾਰਕਸ਼ੀਟ ਤੇ ਟੀਵੀ ਦੇ ਆਉਣ ਨਾਲ ਜਿਨ੍ਹਾਂ ਦਾ ਬਚਪਨ ਖ਼ਰਾਬ ਨਹੀਂ ਹੋਇਆ,
ਉਹੀ ਆਖ਼ਰੀ ਖੁਸ਼ਨਸੀਬ ਪੀੜ੍ਹੀ ਹੈ।
ਕੁੱਕਰ ਦੀਆਂ ਰਿੰਗਾਂ, ਟਾਇਰ ਲੈ ਕੇ “ਗੱਡੀ-ਗੱਡੀ” ਖੇਡਣਾ ਕਦੇ ਛੋਟੀ ਗੱਲ ਨਹੀਂ ਮੰਨੀ ਜਾਂਦੀ ਸੀ।
“ਸਲਾਈ ਨੂੰ ਜ਼ਮੀਨ ਵਿੱਚ ਗੱਡਣਾ” — ਇਹ ਵੀ ਖੇਡ ਸੀ, ਤੇ ਉਹ ਵੀ ਬਹੁਤ ਮਜ਼ੇਦਾਰ।
“ਕੱਚੇ ਅੰਬ ਤੋੜਨਾ” — ਇਹ ਚੋਰੀ ਨਹੀਂ ਸਮਝਿਆ ਜਾਂਦਾ ਸੀ।
ਕਿਸੇ ਵੀ ਵੇਲੇ ਕਿਸੇ ਦੇ ਵੀ ਘਰ ਦੀ ਕੁੰਡੀ ਖਟਖਟਾਉਣਾ ਗਲਤ ਨਹੀਂ ਮੰਨਿਆ ਜਾਂਦਾ ਸੀ।
“ਦੋਸਤ ਦੀ ਮਾਂ ਨੇ ਖਾਣਾ ਖਵਾ ਦਿੱਤਾ” — ਇਸ ਵਿੱਚ ਕੋਈ ਉਪਕਾਰ ਦਾ ਭਾਵ ਨਹੀਂ ਸੀ,
ਅਤੇ “ਉਸਦੇ ਪਿਤਾ ਜੀ ਨੇ ਡਾਂਟ ਦਿੱਤੀ” — ਇਸ ਵਿੱਚ ਕੋਈ ਰੰਜਿਸ਼ ਵੀ ਨਹੀਂ ਸੀ।
ਇਹੀ ਸੀ ਆਖ਼ਰੀ ਬੇਫ਼ਿਕਰ ਪੀੜ੍ਹੀ।
ਕਲਾਸ ਵਿੱਚ ਜਾਂ ਸਕੂਲ ਵਿੱਚ ਆਪਣੀ ਭੈਣ ਨਾਲ ਮਜ਼ਾਕ ਵਿੱਚ ਉਲਟਾ-ਸਿੱਧਾ ਬੋਲ ਦੇਣ ਵਾਲੀ ਪੀੜ੍ਹੀ।
ਦੋ ਦਿਨ ਜੇ ਕੋਈ ਦੋਸਤ ਸਕੂਲ ਨਾ ਆਇਆ, ਤਾਂ
ਸਕੂਲ ਛੁੱਟਦੇ ਹੀ ਬੈਗ ਲੈ ਕੇ ਉਸਦੇ ਘਰ ਪਹੁੰਚ ਜਾਣ ਵਾਲੀ ਪੀੜ੍ਹੀ।
ਕਿਸੇ ਵੀ ਦੋਸਤ ਦੇ ਪਿਤਾ ਜੀ ਜੇ ਸਕੂਲ ਆ ਜਾਣ, ਤਾਂ
ਦੌੜਦੇ ਹੋਏ ਜਾ ਕੇ ਦੱਸਦੇ:
“ਤੇਰੇ ਪਾਪਾ ਆ ਗਏ ਨੇ, ਚੱਲ ਜਲਦੀ” — ਇਹੀ ਸੀ ਉਸ ਸਮੇਂ ਦੀ ਬ੍ਰੇਕਿੰਗ ਨਿਊਜ਼।
ਪਰ ਮੁਹੱਲੇ ਵਿੱਚ ਕਿਸੇ ਵੀ ਘਰ ਵਿੱਚ ਕੋਈ ਵੀ ਕਾਰਜ ਹੋਵੇ,
ਬਿਨਾ ਸੰਕੋਚ, ਬਿਨਾ ਹਿਚਕਿਚਾਹਟ ਖੁਸ਼ੀ-ਖੁਸ਼ੀ ਕੰਮ ਕਰਨ ਵਾਲੀ ਪੀੜ੍ਹੀ।
ਪੈਸੇ ਇਕੱਠੇ ਕਰਕੇ VCR ਲਿਆਉਣਾ 4-5 ਫ਼ਿਲਮਾਂ ਇਕੱਠੇ ਵੇਖਣੀਆਂ — ਇਹ ਵੀ ਸਾਡੇ ਹੀ ਦਿਨ ਸਨ।
ਅਧਿਆਪਕ ਤੋਂ ਪਿਟਣਾ — ਇਸ ਵਿੱਚ ਕੋਈ ਬੁਰਾਈ ਨਹੀਂ ਸੀ,
ਪਰ ਡਰ ਇਹੀ ਹੁੰਦਾ ਸੀ ਕਿ ਘਰ ਵਾਲਿਆਂ ਨੂੰ ਨਾ ਪਤਾ ਲੱਗ ਜਾਏ,ਨਹੀਂ ਤਾਂ ਉੱਥੇ ਵੀ ਪਿਟਾਈ ਪੱਕੀ ਸੀ।
ਅਧਿਆਪਕ ਉੱਤੇ ਕਦੇ ਆਵਾਜ਼ ਉੱਚੀ ਨਹੀਂ ਕਰਨੀ,
ਚਾਹੇ ਜਿੰਨੀ ਵੀ ਪਿਟਾਈ ਹੋਈ ਹੋਵੇ।
ਅੱਜ ਵੀ ਜੇ ਕਿਤੇ ਰਿਟਾਇਰਡ ਅਧਿਆਪਕ ਮਿਲ ਜਾਏ,
ਤਾਂ ਬਿਨਾ ਸੋਚੇ ਪੈਰ ਛੂਹਣ ਵਾਲੀ ਪੀੜ੍ਹੀ।
ਮੋਬਾਈਲ ਨਹੀਂ, SMS ਨਹੀਂ, ਵਟਸਐਪ ਨਹੀਂ,
ਸਿਰਫ਼ ਮੁਲਾਕਾਤ ਦੀ ਉਡੀਕ ਕਰਨ ਵਾਲੀ ਪੀੜ੍ਹੀ।
ਸਕੂਲ ਜਾਂ ਕਾਲਜ ਵਿੱਚ ਜੇ ਕੋਈ ਲੜਕਾ ਲੜਕੀ ਨਾਲ ਗੱਲ ਕਰ ਲਵੇ,
ਉਹ “ਐਡਵਾਂਸ” ਕਹਾਇਆ ਕਰਦਾ ਸੀ।
ਉਹ ਦਸ, ਵੀਹ… ਅੱਸੀ, ਨੱਬੇ… ਉਹੀ ਸੋਹਣੀਆਂ ਯਾਦਾਂ।
ਗੁਜ਼ਰੇ ਦਿਨ ਤਾਂ ਵਾਪਸ ਨਹੀਂ ਆਉਂਦੇ, ਪਰ ਯਾਦਾਂ ਹਮੇਸ਼ਾਂ ਨਾਲ ਰਹਿੰਦੀਆਂ ਹਨ।।
(Copy paste ਪੰਜਾਬੀ Punjabi ਪੇਜ)
My cute parri ❣️❤️💓💗🥰😍
ਸਾਰੀਆਂ ਲਈ ਅਰਦਾਸ ਰੱਬ ਅੱਗੇ
Click here to claim your Sponsored Listing.