Ustad S Kartar Singh Panchhi

Ustad S Kartar Singh Panchhi

Share

Writer

07/08/2026

ਪੰਜਾਬੀ ਵਿੱਚ
#ਪੰਜਾਬੀ_ਕਵਿਤਾ #ਪੰਜਾਬੀ_ਸ਼ਾਇਰੀ #ਪੰਜਾਬੀ_ਵਿਚਾਰ #ਇਸ਼ਕ #ਮੁਹੱਬਤ #ਦਿਲ_ਦੀਆਂ_ਗੱਲਾਂ #ਰੂਹ_ਦੀ_ਆਵਾਜ਼ #ਸ਼ਬਦਾਂ_ਦਾ_ਸਫ਼ਰ #ਕਲਮਕਾਰ #ਪੰਛੀ_ਦੀ_ਪਰਵਾਜ਼ #ਅਮਰਜੀਤ_ਪੰਛੀ

✍️ Amarjit Panchhi
🕊️ PanchhiDeParvaaz

07/06/2026

ਪੰਜਾਬ ਦੀਆਂ 101 ਮਰਹੂਮ ਸ਼ਖ਼ਸੀਅਤਾਂ ਦੇ ਜੀਵਨ ਬਿਰਤਾਂਤ ਨੂੰ ਤਾਜ਼ਾ ਕਰਵਾਉਂਦਿਆਂ ਇਹ ਕਿਤਾਬ “ਮਹਿਕ ਪੰਜਾਬ ਦੀ-1 ਛਾਪ ਰਿਹਾ ਹੈ ।

ਜਿਸ ਵਿੱਚ ਮੇਰੇ ਪਿਤਾ ਜੀ ਉਸਤਾਦ ਸ. ਕਰਤਾਰ ਸਿੰਘ ਪੰਛੀ ਜੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ।

ਜੋ ਕਿ ਮੈਂ ਆਪ ਸਭ ਨਾਲ ਸਾਂਝੀ ਕਰ ਰਹੀ ਹਾਂ———

ਮਹਿਕ ਪੰਜਾਬ ਦੀ ( مہک پنجاب دی۔ )
*******************************
ਪੰਜਾਬੀ ਸਾਹਿਤ ਦੀ ਵਸੀਅਤ ਉਸਤਾਦ ਕਰਤਾਰ ਸਿੰਘ ਪੰਛੀ

ਪੰਜਾਬੀ ਸ਼ਾਇਰ ਕਰਤਾਰ ਸਿੰਘ ਪੰਛੀ ਦਾ ਜਨਮ 1 ਜਨਵਰੀ, 1935 ਲਾਇਲਪੁਰ, ਪਾਕਿਸਤਾਨ ਵਿਖੇ ਪਿਤਾ ਰਾਮ ਕ੍ਰਿਸ਼ਨ ਅਤੇ ਮਾਤਾ ਮੁਕੰਦ ਕੌਰ ਦੇ ਘਰ ਹੋਇਆ। ਬੀਬੀ ਜਸਵੰਤ ਕੌਰ ਦੇ ਪਤੀ ਤੇ ਦੋ ਧੀਆਂ ਦੇ ਪਿਤਾ ਸਨ । ਆਪਜੀ ਮਿਡਲ ਸਕੂਲ ਤੱਖਰ ਕਲਾਂ ਦੇ ਮੁੱਖ ਅਧਿਆਪਕ ਰਹੇ ਤੇ ਨਿਰੰਤਰ ਮਿਹਨਤ ਕਰਕੇ ਇਸ ਸਕੂਲ ਨੂੰ ਹਾਈ ਸਕੂਲ ਕਰਵਾਇਆ ਤੇ 1992 ਵਿੱਚ ਪੂਰੇ ਪਿੰਡ ਦੀ ਪੰਚਾਇਤ ਨੇ ਇਸ ਸਿਰੜੀ ਇਨਸਾਨ ਨੂੰ ਵਿਦਾਇਗੀ ਪਾਰਟੀ ਦਿੱਤੀ ਤੇ ਆਪ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾਮੁਕਤ
ਹੋਏ । ਆਪ ਦੇ ਅਨਮੋਲ ਪੰਜਾਬੀ ਸੰਗ੍ਰਹਿ "ਸਰਦਲ ( ਗ਼ਜ਼ਲਾਂ) 1982, ਸਿਦਕ ਕਥੂਰੀ (ਗ਼ਜ਼ਲਾਂ )1985, ਮੁੜਕੇ ਦੀ ਕੁੱਖ (ਕਾਵਿ ਸੰਗ੍ਰਹਿ)1989, ਚਰਨ ਭੇਂਟ (ਕਾਵਿ ਸੰਗ੍ਰਹਿ)1991, ਫੁੱਲਾਂ ਦੀ ਮੁਸਕਾਨ (ਬਾਲ ਕਾਵਿ ਸੰਗ੍ਰਹਿ)1991, ਨੂਰ ਇਲਾਹੀ (ਕਾਵਿ ਸੰਗ੍ਰਹਿ)1995, ਸਮੇਂ ਨੂੰ ਕੀ ਆਖਾਂ ? (ਗ਼ਜ਼ਲਾਂ)1995, ਲੋਚਾ ਦਰਸ਼ ਦੀਦਾਰ ਦੀ (ਕਾਵਿ ਸੰਗ੍ਰਹਿ)2005, ਦਿਲਾਸੇ (ਗ਼ਜ਼ਲਾਂ)2005, ਨਾ ਬੁਰਾ ਮਨਾਇਓ ਜੀ ( ਕਾਵਿ ਸੰਗ੍ਰਹਿ)2005, ਗੀਤਾਂ ਵਿਚ ਮੁਸਕਾਨ (ਬਾਲ ਕਾਵਿ ਸੰਗ੍ਰਹਿ) 2006,ਸਤਿਗੁਰ ਲੀਲ੍ਹਾ ( ਮਹਾਂ ਕਾਵਿ) 2006 , ਪੰਜਾਬੀ ਸਾਹਿਤ ਨੂੰ ਸਮਰਪਿਤ ਕੀਤੇ । ਆਪ ਨੇ 1979 ਵਿੱਚ ਪੰਜਾਬੀ ਸਾਹਿਤ ਸਭਾ
(ਰਜਿ:) ਮਲੇਰਕੋਟਲਾ ਦੀ ਸਥਾਪਨਾ ਕੀਤੀ । 1979-2009 ਤੱਕ ਸਭਾ ਦੇ ਸੰਸਥਾਪਕ ਤੇ ਪ੍ਰਧਾਨ ਰਹੇ ਤੇ ਲਗਾਤਾਰ 30 ਸਾਲ , ਹਰ ਵਰ੍ਹੇ (24, ਜੂਨ) ਕਾਮਯਾਬ ਸਲਾਨਾ ਸਮਾਗਮ ਕਰਵਾਏ ਤੇ ਅਨੇਕਾਂ ਹੀ ਨਾਮੀ ਸਾਹਿਤਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ । ਅਣਗਿਣਤ ਹੀ ਸਾਹਿਤ ਜਗਤ ਵਿੱਚ ਅਨਮੋਲ ਕਾਰਜ ਕੀਤੇ । ਪੰਛੀ ਜੀ ਬਹੁਤ ਹੀ ਸੁਹਿਰਦ ਤੇ ਉੱਘੇ ਸਮਾਜ ਸੇਵਕ ਸਨ , ਗਰੀਬ ਕੁੜੀਆਂ ਦੀ ਪੜ੍ਹਾਈ ਦਾ ਖਰਚਾ ਆਪ ਕਰਦੇ ਸਨ ਅਤੇ ਉਨ੍ਹਾਂ ਨੂੰ ਅਗਾਂਹ ਵਧਣ ਲਈ ਪ੍ਰੇਰਣਾ ਵੀ ਦਿੰਦੇ ਸਨ । ਸਮੇਂ ਸਮੇਂ ਤੇ ਪੰਛੀ ਜੀ ਵਿਦਿਆਰਥੀਆਂ ਦੇ ਘਰਾਂ ‘ਚ ਜਾ ਕੇ ਉਹਨਾਂ ਦੇ ਮਾਤਾ-ਪਿਤਾ ਨੂੰ ਵੀ ਵਿੱਦਿਆ ਦੇ ਮਹੱਤਵ ਸਮਝਾਉਂਦੇ । ਸਕੂਲ ਸਮੇਂ ਬਾਅਦ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਾਉਣਾ ਵੀ ਆਮ ਗੱਲ ਸੀ ਤੇ ਇਹ ਸਭ ਕੰਮਾਂ ‘ਚ ਕਾਰਜਸ਼ੀਲ ਰਹੇ । ਤੱਖਰ ਪਿੰਡ ਦੇ ਲੋਕ ਤੇ ਆਪ ਦੇ ਪੜਾਏ ਹਜ਼ਾਰਾਂ ਵਿਦਿਆਰਥੀ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ । ਉਹਨਾਂ ਦੀ ਸਾਹਿਤਕਾਰ ਬੇਟੀ ਅਮਰਜੀਤ ਪੰਛੀ ਨਾਲ ਬੀਤਿਆ ਸਮਾਂ ਸਾਂਝਾ ਕਰਦੇ ਰਹਿੰਦੇ ਹਨ । ਅੱਜ ਵੀ ਅਨੇਕਾਂ ਹੀ ਸਾਹਿਤ ਪ੍ਰੇਮੀ ਸੋਸ਼ਲ ਮੀਡੀਆ ਤੇ ਪੰਛੀ ਜੀ ਨੂੰ ਬਹੁਤ ਸਤਿਕਾਰ ਦਿੰਦੇ ਹਨ ।
ਸਾਹਿਤ ਤੋਂ ਇਲਾਵਾ ਆਪ ਜੀ ਟੀਚਰ ਯੂਨੀਅਨ ਦੇ ਕੰਮਾਂ ਵਿੱਚ ਤੇ ਕਮਿਊਨਿਸਟ ਪਾਰਟੀ ਵਿੱਚ ਵੀ ਮੋਹਰੀ ਰਹੇ ਤੇ ਆਖ਼ਰੀ ਸਮੇਂ ਤੱਕ ਉਨ੍ਹਾਂ ਨਾਲ ਜੁੜੇ ਰਹੇ । ਆਪਣੇ ਦੁੱਖ ਤਕਲੀਫ਼ਾਂ ਵਿੱਚ ਨਿਕਲਦੇ ਹੋਏ , ਆਖ਼ਰ ਤੱਕ ਵੀ ਪੈਨਸ਼ਨਰਾਂ ਦੀ ਟੀਮ ਦੇ ਲੀਡਰ ਰਹੇ ਉਨ੍ਹਾਂ ਦੇ ਨਾਲ ਖੜ੍ਹੇ ਰਹੇ ।
ਆਪ ਨੇ ਅਨੇਕਾਂ ਹੀ ਸਿਖਿਆਰਥੀਆਂ ਨੂੰ ਗ਼ਜ਼ਲ ਲਿਖਣ ਦੀਆਂ ਬਾਰੀਕੀਆਂ ਦੀ ਸਿੱਖਿਆ ਵੀ ਪ੍ਰਦਾਨ ਕੀਤੀ । “ਸਮੇਂ ਨੂੰ ਕੀ ਆਖਾਂ ?” ਅੱਜ ਵੀ ਦੁਨੀਆ ਭਰ ਵਿੱਚ ਮਕਬੂਲ ਹੈ ਜੋ ਨਵੇਂ ਲੇਖਕਾਂ ਨੂੰ ਮਾਰਗ ਦਰਸ਼ਨ ਕਰਾਉਂਦੀ ਹੈ । ਪੰਛੀ ਸਾਹਿਬ ਇਮਾਨਦਾਰ ਉਸਤਾਦ ਗ਼ਜ਼ਲਗੋ ਸਨ । ਅਨੇਕਾਂ ਹੀ ਸਭਾਵਾਂ ਤੇ ਹੋਰ ਧਾਰਮਿਕ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ।
04, ਜੂਨ 1997 ਵਿੱਚ ਪੰਛੀ ਜੀ ਦੀ ਧਰਮ ਪਤਨੀ ਜਸਵੰਤ ਕੌਰ ਸਦੀਵੀ ਵਿਛੋੜਾ ਦੇ ਗਏ । ਉਨ੍ਹਾਂ ਦੇ ਜਾਣ ਤੋਂ ਬਾਅਦ 1998 ਤੋਂ ਲੈ ਕੇ 2003 ਤੱਕ ਕੁਝ ਸਮਾਂ ਆਪਣੀਆਂ ਬੇਟੀਆਂ ਰਾਣੀ ਤੇ ਅਮਰਜੀਤ ਨਾਲ ਮੁਹਾਲੀ ਗੁਜ਼ਾਰਿਆ । ਜੁਲਾਈ,2003-ਅਕਤੂਬਰ,2004 ਬੇਟੀ ਅਮਰਜੀਤ ਪੰਛੀ ਕੋਲ ਕੈਨੇਡਾ ਰਹੇ । ਸੰਘਰਸ਼ ਜਾਰੀ ਰਿਹਾ ਸਥਿਤੀ ਬਹੁਤ ਹੀ ਡਾਵਾਂਡੋਲ ਹੋ ਗਈ ਹਾਲਾਤ ਫਿਰ ਪਲਟੇ , ਮਜਬੂਰੀ ਵੱਸ ਪੰਜਾਬ ਪਰਤਣਾ ਪਿਆ । ਆਪਣੀ ਬੇਟੀ ਅਮਰਜੀਤ , ਨਜ਼ਦੀਕੀ ਮਿੱਤਰਾਂ ਦੋਸਤਾਂ ਦੀ ਸਲਾਹ ਤੇ ਘਰ ਦੀਆਂ ਯਾਦਾਂ ਦੇ ਸੱਦੇ ਤੇ ਮਲੇਰਕੋਟਲਾ ਦੇ ਆਲ੍ਹਣੇ ਵਿਚ ਵਾਪਸ ਆ ਗਏ । ਅਖੀਰਲਾ ਸਮਾਂ ਆਪਣੇ ਸਾਹਿਤਕ ਦੋਸਤਾਂ ਤੇ ਕਿਤਾਬਾਂ ਦੇ ਨਾਲ ਗੁਜ਼ਾਰਿਆ । ਪੰਛੀ ਸਾਹਿਬ ਮਾਲੇਰਕੋਟਲੇ ਦੇ ਊਰਦੂ ਮੁਸ਼ਾਇਰਿਆਂ ਦੀ ਵੀ ਜਿੰਦ-ਜਾਨ ਰਹੇ । ਅੰਤ 04 , ਅਕਤੂਬਰ 2009 ਨੂੰ ਹਮੇਸ਼ਾ ਲਈ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ । ਪੰਛੀ ਸਾਹਿਬ ਨੇ ਆਪਣਾ ਅਨਮੋਲ ਜੀਵਨ ਪੰਜਾਬੀ ਭਾਸ਼ਾ, ਸਾਹਿਤ, ਪੰਜਾਬ, ਪੰਜਾਬੀਅਤ ਅਤੇ ਸਿੱਖ ਕੌਮ ਨੂੰ ਸਮਰਪਿਤ ਕੀਤਾ । ਮਾਲੇਰਕੋਟਲਾ ਦੇ ਬਾਸ਼ਿੰਦੇ ਅੱਜ ਵੀ ਪੰਛੀ ਜੀ ਨੂੰ ਦਰਵੇਸ਼ ਪੰਛੀ ਦੇ ਨਾਮ ਨਾਲ ਯਾਦ ਕਰਦੇ ਨੇ ।
ਦਾਸ ਨੂੰ ਯਾਦ ਹੈ ਕਿ ਬਾਅਦ 'ਚ ਪੰਛੀ ਸਾਹਿਬ ਦੀ ਹੋਣਹਾਰ ਸਾਹਿਤਕਾਰ ਸ਼ਾਇਰਾ ਬੇਟੀ ਅਮਰਜੀਤ ਕੌਰ ਪੰਛੀ, ਕੈਨੇਡਾ ਨੇ ਅੰਤਰਰਾਸ਼ਟਰੀ ਪੱਧਰ 'ਤੇ

ਸ. ਕਰਤਾਰ ਸਿੰਘ ਪੰਛੀ ਸਾਹਿਤਿਕ ਮੰਚ,ਕੈਨੇਡਾ ।

ਦੀ ਸ਼ੁਰੂਆਤ ਕਰਕੇ ਪੰਜਾਬੀ ਭਾਸ਼ਾ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਮਾਣ ਸਤਿਕਾਰ ਬਖਸ਼ਿਆ ਹੈ । ਅੱਜ ਵੀ ਆਪਣੇ ਪਿਤਾ ਦੇ ਦੱਸੇ ਮਾਰਗ ਤੇ ਚੱਲ ਕੇ ਪੰਜਾਬੀ ਸਾਹਿਤ ਲਈ ਅਨਮੋਲ ਕਾਰਜ ਕਰ ਰਹੇ ਹਨ । ਪੰਛੀ ਸਾਹਿਬ ਜੀ ਦੇ ਨਾਮ 'ਤੇ ਵਿਸ਼ੇਸ਼ ਪੁਰਸਕਾਰ ਵੀ ਪ੍ਰਦਾਨ ਕਰਵਾ ਰਹੇ ਹਨ । 07,ਮਈ,2022,ਨੂੰ ਪੰਜਾਬ ਦੀ ਧਰਤੀ ਤੇ ਉਹਨਾਂ ਦੀ ਬੇਟੀ ਅਮਰਜੀਤ ਪੰਛੀ ਦੇ ਗ਼ਜ਼ਲ ਸੰਗ੍ਰਹਿ “ਪੰਛੀ ਦੀ ਪਰਵਾਜ਼” ਮੌਕੇ ਪੰਜਾਬੀ ਭਵਨ , ਲੁਧਿਆਣਾ ਵਿਖੇ ਸ. ਕਰਤਾਰ ਸਿੰਘ ਪੰਛੀ ਪੁਰਸਕਾਰ ਦਿੱਤਾ ਗਿਆ । ਕਈ ਪ੍ਰੋਗਰਾਮ ਕੈਨੇਡਾ ਵਿੱਚ ਕਰਵਾਏ ਵੀ ਗਏ ।

ਪੇਸ਼ ਹੈ ਆਪ ਜੀ ਦੀ ਗਜ਼ਲ-

ਜਿਸ ਪਾਸੇ ਵੀ ਜਾਈਏ ਜ਼ੁੰਮੇਵਾਰੀ
ਹੈ ।
ਇਸ ਤਰ੍ਹਾਂ ਹੀ ਬੀਤੀ ਉਮਰ ਵਿਚਾਰੀ
ਹੈ ।
ਵੱਡੇ ਵੱਡੇ ਲੋਕ ਜੋ ਰਜਦੇ-ਪੁਜਦੇ ਨੇ ,
ਉਹ ਵੀ ਆਖੀ ਜਾਵਣ ਬੜੀ ਖੁਆਰੀ ਹੈ ?
ਅਕਲ ਬਥੇਰੀ ਬਖਸ਼ੀ ਹੈ ਉਸ ਮਾਲਕ ਨੇ ,
ਐਵੇਂ ਘਰ ਦੀਆਂ ਲੋੜਾਂ ਨੇ ਮੱਤ ਮਾਰੀ ਹੈ ।
ਇੱਕੋ ਥਾਂ ‘ਤੇ ਹੋਵੇ ਤਾਂ ਮੈਂ ਦੱਸ ਦਿਆਂ,
ਦਰਦ ਨੇ ਭੰਨੀ ਹੋਈ ਦੇਹੀ ਸਾਰੀ ਹੈ ।
ਮੇਰੀ ਰੂਹ ਵਿੱਚ ਇਸੇ ਗੱਲ ਦਾ ਖੇੜਾ ਏ ,
ਸੱਚ ਦਾ ਪੱਲਾ ਫੜ ਕੇ ਉਮਰ ਗੁਜ਼ਾਰੀ ਏ ,
ਜਿੰਦ ਨੂੰ ਦਾਗ਼ ਨਾ ਲਾਵੋ ਯਾਰ ਕੁਕਰਮਾਂ ਦੇ ,
“ਪੰਛੀ” ਨੇ ਇਹ ਖ਼ਬਰੇ ਕਿਵੇਂ ਸੰਵਾਰੀ ਹੈ ।

ਪੰਛੀ ਸਾਹਿਬ ਦੇ ਕੁਝ ਚੋਣਵੇਂ ਸ਼ੇਅਰ-

ਨਫ਼ਰਤਾਂ ਦਾ ਸੱਪ ਫਿਰਦੈ ਮੇਲ੍ਹਦਾ,
ਹੁਣ ਨਹੀਂ ਹੈ ਪਿਆਰ ਮੇਰੇ ਸ਼ਹਿਰ ਵਿੱਚ ।
ਪਿਆਰ ਦੇ ਮਤਲੇ ‘ਚ ਸਕਤਾ ਪੈ ਗਿਆ,
ਜ਼ਿੰਦਗੀ ਬੇ-ਬਹਿਰ ਤੇਰੇ ਸ਼ਹਿਰ
ਵਿੱਚ ।

ਸੂਰਜ , ਚੰਦ , ਬੇਅੰਤ ਸਤਾਰੇ, ਇਹ ਅਰਸ਼ਾਂ ਦੇ ਗਹਿਣੇ,
ਮੈਂ ਇਹਨਾਂ ਦਾ ਹਾਣੀ ਹੋ ਕੇ , ਅੰਬਰ ਤੇ ਵਿਛ ਜਾਵਾਂ ।

ਤੁਰਦਾ ਹੀ ਜਾ ਰਿਹਾ ਹੈ ਇਨਸਾਨ ਅੱਗੇ ਅੱਗੇ ,
ਧਰਤੀ ਹੈ ਪਿੱਛੇ ਪਿੱਛੇ ਅਸਮਾਨ ਅੱਗੇ ਅੱਗੇ ।

ਤੈਨੂੰ , ਮੈਨੂੰ ਮਾਰ ਕੇ , ਕੁਝ ਵੀ ਮਿਲਣਾ ਨਹੀਂ ।
ਇੰਝ ਰਵੱਈਆ ਧਾਰ ਕੇ ਕੁਝ ਵੀ ਮਿਲਣਾ ਨਹੀਂ ।
ਪਿਆਰ ਮੁਹੱਬਤ ਖਾਤਰ , “ਪੰਛੀ”ਬੋਲ ਰਿਹਾ,
“ਪੰਛੀ” ਨੂੰ ਧਿਰਕਾਰ ਕੇ , ਕੁੱਝ ਵੀ ਮਿਲਣਾ ਨਹੀਂ ।

ਮੈਂ ਸ੍ਰੀ ਰਾਮ ਲਾਲ ਭਗਤ ਜੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੀ ਹਾਂ ਤੇ ਇਸ ਨੇਕ ਕਾਰਜ ਲਈ ਢੇਰ ਸਾਰੀਆਂ ਵਧਾਈਆਂ ਨੇ ।

-ਅਮਰਜੀਤ ਪੰਛੀ

ਸੰਸਥਾਪਕ ਤੇ ਸਰਪ੍ਰਸਤ-
ਸ. ਕਰਤਾਰ ਸਿੰਘ ਪੰਛੀ ਸਾਹਿਤਿਕ ਮੰਚ,ਕੈਨੇਡਾ ।

ਜੁਲਾਈ,06,2026

06/29/2026

06/21/2026

Want your business to be the top-listed Beauty Salon in Brampton?
Click here to claim your Sponsored Listing.

Website

Address


Brampton, ON

Alerts

Be the first to know and let us send you an email when Ustad S Kartar Singh Panchhi posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Brampton.