Joint action Committee Model Town Jalandhar Regd
Garbage Free Jalandhar
20/08/2026
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਹਿਰੇਦਾਰ, ਨਿੱਡਰ ਨਿਰਪੱਖ ਤੇ ਬੇਬਾਕ ਕਲਮਕਾਰ ਪੰਜਾਬ ਦੇ ਸਭ ਤੋਂ ਵੱਧ ਪੜੇ ਜਾਣ ਵਾਲੇ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਹਰਮਨ ਪਿਆਰੇ ਭਾਅ ਜੀ ਪਦਮਸ਼੍ਰੀ ਡਾਃ ਬਰਜਿੰਦਰ ਸਿੰਘ ਹਮਦਰਦ ਜੀ ਦੇ ਜਨਮ ਦਿਨ ਤੇ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਅਤੇ ਦੀ ਜਲੰਧਰ ਮਾਡਲ ਟਾਊਨ ਸੁਸਾਇਟੀ ਰਜਿ ਵੱਲੋਂ ਸ਼ੁੱਭ ਕਾਮਨਾਵਾਂ ਭੇਂਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਭਾਅ ਜੀ ਨੂੰ ਲੰਮੀ ਤੇ ਤੰਦਰੁਸਤ ਜ਼ਿੰਦਗੀ ਬਖਸ਼ਿਸ਼ ਕਰਨ।
20/08/2026
ਲੋਕ ਤਾਂ ਮਿਲ ਜਾਂਦੇ ਨੇ ਹਰ ਮੋੜ ‘ਤੇ
ਹਰ ਕੋਈ ਹਮਦਰਦ ਸਾਹਿਬ ਜੀ ਤਰਾਂ ਅਨਮੋਲ ਨਹੀਂ ਹੁੰਦਾ
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਹਿਰੇਦਾਰ, ਨਿੱਡਰ ਨਿਰਪੱਖ ਤੇ ਬੇਬਾਕ ਕਲਮਕਾਰ ਸੱਚ ਦੀ ਆਵਾਜ਼ ਪੰਜਾਬ ਦੇ ਸਭ ਤੋਂ ਵੱਧ ਪੜੇ ਜਾਣ ਵਾਲੇ ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਹਰਮਨ ਪਿਆਰੇ ਭਾਅ ਜੀ ਪਦਮਸ਼੍ਰੀ ਡਾਃ ਬਰਜਿੰਦਰ ਸਿੰਘ ਹਮਦਰਦ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਵਹਿਗੁਰੂ ਜੀ ਸਮੂਹ ਅਜੀਤ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਬਖਸ਼ਣ।
ਧੰਨ ਧੰਨ ਗੁਰੂ ਰਾਮਦਾਸ ਜੀ ਮਿਹਰ ਸਦਕਾ ਆਪ ਜੀ ਹਮੇਸ਼ਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਕਰਦੇ ਰਹੋ ਜੀ
#ਅਜੀਤਅਖ਼ਬਾਰ #ਬਲਜਿੰਦਰਸਿੰਘਹਮਦਰਦ #ਪੰਜਾਬਦੀਅਵਾਜ
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ Flowers
12/08/2026
ਜਲੰਧਰ ਸ਼ਹਿਰ ਦੇ ਨਿਧੜਕ, ਸੂਝਵਾਨ ਅਤੇ ਇਮਾਨਦਾਰ ਸੀਨੀਅਰ ਪੱਤਰਕਾਰ ਸ੍ਰੀ ਗਗਨ ਵਾਲੀਆਂ ਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਅਤੇ ਅੰਤਾਂ ਦਾ ਪਿਆਰ।
ਪੱਤਰਕਾਰੀ ਦੇ ਖੇਤਰ ਵਿੱਚ ਸੱਚਾਈ ਦਾ ਸਾਥ ਦਿੰਦਿਆਂ ਆਪਣੀ ਕਲਮ ਨੂੰ ਹਮੇਸ਼ਾ ਲੋਕ ਹਿੱਤਾਂ ਅਤੇ ਨਿਆਂ ਲਈ ਸਮਰਪਿਤ ਰੱਖਣ ਵਾਲੇ ਸ੍ਰੀ ਸੰਦੀਪ ਸ਼ਾਹੀ ਜੀ ਦੀ ਸਖ਼ਸ਼ੀਅਤ ਨਾ ਸਿਰਫ਼ ਪੱਤਰਕਾਰ ਭਾਈਚਾਰੇ ਲਈ ਸਗੋਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ।
ਪ੍ਰਮਾਤਮਾ ਅੱਗੇ ਦੁਆ ਹੈ ਕਿ ਉਹ ਸ੍ਰੀ ਸੰਦੀਪ ਸ਼ਾਹੀ ਜੀ ਨੂੰ ਤੰਦਰੁਸਤੀ, ਲੰਮੀ ਉਮਰ, ਚੜ੍ਹਦੀ ਕਲਾ ਅਤੇ ਜੀਵਨ ਦੇ ਹਰ ਖੇਤਰ ਵਿੱਚ ਬੇਅੰਤ ਸਫਲਤਾ ਬਖ਼ਸ਼ਣ, ਤਾਂ ਜੋ ਉਹ ਇਸੇ ਤਰ੍ਹਾਂ ਪੂਰੀ ਨਿਡਰਤਾ ਅਤੇ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰਦੇ ਰਹਿਣ।
ਸ਼ੁਭ ਕਾਮਨਾਵਾਂ ਸਹਿਤ:
ਵਰਿੰਦਰ ਮਲਿਕ,ਚੇਅਰਮੈਨ ਜਸਵਿੰਦਰ ਸਿੰਘ ਸਾਹਨੀ
ਪ੍ਰਧਾਨ, ਮਨਮੀਤ ਸਿੰਘ ਸੋਢੀ ਜਰਨਲ ਸਕੱਤਰ ਜੁਆਇੰਟ ਐਕਸ਼ਨ ਕਮੇਟੀ, ਮਾਡਲ ਟਾਊਨ, ਜਲੰਧਰ
12/08/2026
ਅੰਤਰਰਾਸ਼ਟਰੀ ਨੌਜਵਾਨ ਦਿਵਸ ਦੀਆਂ ਆਪ ਜੀ ਨੂੰ ਵੀ ਬਹੁਤ-ਬਹੁਤ ਵਧਾਈਆਂ!
ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭੂਮਿਕਾ ਹਮੇਸ਼ਾ ਅਹਿਮ ਰਹੀ ਹੈ। ਉਨ੍ਹਾਂ ਦੀ ਹਾਂ-ਪੱਖੀ ਸੋਚ ਅਤੇ ਅਥੱਕ ਮਿਹਨਤ ਹੀ ਸਾਨੂੰ ਇੱਕ ਉੱਜਵਲ ਅਤੇ ਖੁਸ਼ਹਾਲ ਭਵਿੱਖ ਵੱਲ ਲੈ ਕੇ ਜਾਂਦੀ ਹੈ। ਆਓ, ਰਲ ਕੇ ਅਜਿਹੇ ਮਾਹੌਲ ਦੀ ਸਿਰਜਣਾ ਕਰੀਏ ਜਿੱਥੇ ਹਰ ਨੌਜਵਾਨ ਆਪਣੀ ਪੂਰੀ ਸਮਰੱਥਾ ਨਾਲ ਅੱਗੇ ਵਧ ਸਕੇ।
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
12/08/2026
ਜਲੰਧਰ ਸ਼ਹਿਰ ਦੇ ਨਿਧੜਕ, ਸੂਝਵਾਨ ਅਤੇ ਇਮਾਨਦਾਰ ਸੀਨੀਅਰ ਪੱਤਰਕਾਰ ਸ੍ਰੀ ਸੰਦੀਪ ਸ਼ਾਹੀ ਜੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਅਤੇ ਅੰਤਾਂ ਦਾ ਪਿਆਰ।
ਪੱਤਰਕਾਰੀ ਦੇ ਖੇਤਰ ਵਿੱਚ ਸੱਚਾਈ ਦਾ ਸਾਥ ਦਿੰਦਿਆਂ ਆਪਣੀ ਕਲਮ ਨੂੰ ਹਮੇਸ਼ਾ ਲੋਕ ਹਿੱਤਾਂ ਅਤੇ ਨਿਆਂ ਲਈ ਸਮਰਪਿਤ ਰੱਖਣ ਵਾਲੇ ਸ੍ਰੀ ਸੰਦੀਪ ਸ਼ਾਹੀ ਜੀ ਦੀ ਸਖ਼ਸ਼ੀਅਤ ਨਾ ਸਿਰਫ਼ ਪੱਤਰਕਾਰ ਭਾਈਚਾਰੇ ਲਈ ਸਗੋਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ।
ਪ੍ਰਮਾਤਮਾ ਅੱਗੇ ਦੁਆ ਹੈ ਕਿ ਉਹ ਸ੍ਰੀ ਸੰਦੀਪ ਸ਼ਾਹੀ ਜੀ ਨੂੰ ਤੰਦਰੁਸਤੀ, ਲੰਮੀ ਉਮਰ, ਚੜ੍ਹਦੀ ਕਲਾ ਅਤੇ ਜੀਵਨ ਦੇ ਹਰ ਖੇਤਰ ਵਿੱਚ ਬੇਅੰਤ ਸਫਲਤਾ ਬਖ਼ਸ਼ਣ, ਤਾਂ ਜੋ ਉਹ ਇਸੇ ਤਰ੍ਹਾਂ ਪੂਰੀ ਨਿਡਰਤਾ ਅਤੇ ਇਮਾਨਦਾਰੀ ਨਾਲ ਸਮਾਜ ਦੀ ਸੇਵਾ ਕਰਦੇ ਰਹਿਣ।
ਸ਼ੁਭ ਕਾਮਨਾਵਾਂ ਸਹਿਤ:
ਵਰਿੰਦਰ ਮਲਿਕ,ਚੇਅਰਮੈਨ ਜਸਵਿੰਦਰ ਸਿੰਘ ਸਾਹਨੀ
ਪ੍ਰਧਾਨ, ਮਨਮੀਤ ਸਿੰਘ ਸੋਢੀ ਜਰਨਲ ਸਕੱਤਰ ਜੁਆਇੰਟ ਐਕਸ਼ਨ ਕਮੇਟੀ, ਮਾਡਲ ਟਾਊਨ, ਜਲੰਧਰ
12/08/2026
ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ!
ਸਾਡੇ ਸਤਿਕਾਰਯੋਗ ਵੱਡੇ ਵੀਰ, ਜਲੰਧਰ ਸ਼ਹਿਰ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਇਮਾਨਦਾਰ ਸਿਆਸਤਦਾਨ ਅਤੇ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਨਿਤਿਨ ਕੋਹਲੀ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਖ਼ੁਸ਼ੀ ਭਰੇ ਮੌਕੇ 'ਤੇ ਦਿਲੋਂ ਮੁਬਾਰਕਬਾਦ ਅਤੇ ਅਪਾਰ ਸ਼ੁਭਕਾਮਨਾਵਾਂ।
ਪਰਮਾਤਮਾ ਅੱਗੇ ਦੁਆ ਹੈ ਕਿ ਉਹ ਆਪ ਜੀ ਨੂੰ ਤੰਦਰੁਸਤੀ, ਲੰਬੀ ਉਮਰ ਅਤੇ ਸੇਵਾ ਦੇ ਖੇਤਰ ਵਿੱਚ ਨਿਰੰਤਰ ਤਰੱਕੀ ਬਖ਼ਸ਼ਣ, ਤਾਂ ਜੋ ਆਪ ਇਸੇ ਤਰ੍ਹਾਂ ਸਮਾਜ ਦੀ ਭਲਾਈ ਅਤੇ ਸ਼ਹਿਰ ਦੇ ਵਿਕਾਸ ਲਈ ਪੂਰੇ ਉਤਸ਼ਾਹ ਨਾਲ ਕਾਰਜ ਕਰਦੇ ਰਹੋ।
ਸ਼ੁਭਕਾਮਨਾਵਾਂ ਸਹਿਤ:
ਵਰਿੰਦਰ ਮਲਿਕ ਚੇਅਰਮੈਨ ਜਸਵਿੰਦਰ ਸਿੰਘ ਸਾਹਨੀ
ਪ੍ਰਧਾਨ, ਮਨਮੀਤ ਸਿੰਘ ਸੋਢੀ ਜਰਨਲ ਸਕੱਤਰ ਜੁਆਇੰਟ ਐਕਸ਼ਨ ਕਮੇਟੀ, ਮਾਡਲ ਟਾਊਨ, ਜਲੰਧਰ
ਸੰਪਰਕ: 9815871234
07/08/2026
ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਏ ॥
ਅੱਜ ਗੁਰੂ ਨਾਨਕ ਦੇਵ ਪਾਤਿਸਾਹ ਜੀ ਅੱਠਵੀਂ ਜੋਤ ,ਸਿੱਖ ਧਰਮ ਵਿਚ ਦੁਨਿਆਵੀ ਤੌਰ 'ਤੇ ਸਭ ਤੋਂ ਘੱਟ ਉਮਰ ਦੇ ਸਤਿਗੁਰੂ ਜਿੰਨਾ ਨੂੰ 'ਬਾਲਾ ਪ੍ਰੀਤਮ' ਜਿਹੇ ਲਫਜ਼ਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ,ਅਸ਼ਟਮ ਬਲਬੀਰਾ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂੰਹ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ।
ਆਪ ਜੀ ਨੂੰ 5 ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਤੇ 8 ਸਾਲ ਦੀ ਉਮਰ ਵਿੱਚ ਆਪ ਜੀ ਜੋਤੀ ਜੋਤਿ ਸਮਾ ਗਏ। ਪਰੰਤੂ ਇਨ੍ਹਾਂ 3 ਸਾਲਾਂ ਦੌਰਾਨ ਆਪ ਜੀ ਨੇ ਜਿਸ ਸੂਝ-ਬੂਝ, ਦ੍ਰਿੜਤਾ ਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਮਿਸਾਲ ਸੀ ਤੇ ਉਨ੍ਹਾਂ ਨੇ ਇਹ ਸੁਨੇਹਾ ਦਿੱਤਾ ਕਿ ਵਡਿਆਈ ਨਿਰਮਲ ਬੁੱਧੀ ਤੇ ਗੁਣਾਂ ਉੱਤੇ ਨਿਰਭਰ ਹੈ ਨਾ ਕਿ ਵੱਡੀ ਉਮਰ ਉੱਤੇ।
ਆਪ ਜੀ ਨੇ ਗੁਰੂ-ਘਰ ਦੀ ਸਾਰੀ ਮਰਿਯਾਦਾ ਗੁਰਮਤਿ ਅਨੁਸਾਰ ਨਿਭਾਈ ਤੇ ਸਿੱਖਾਂ ਨੂੰ ਸੁਯੋਗ ਰਹਿਨੁਮਾਈ ਦਿੱਤੀ। ਦੀਨ-ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਸਤਿਗੁਰਾਂ ਨੇ ਸਾਰੀ ਮਨੁੱਖਤਾ ਨੂੰ ਪਰਉਪਕਾਰ ਅਤੇ ਸੇਵਾ ਦੀ ਸੇਧ ਦਿਖਾਈ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਨਿਸ਼ਕਾਮ ਸੇਵਾ ਲਈ ਸਾਨੂੰ ਸੇਧ ਦਿਖਾਉਂਦਾ ਹੈ। ਬਾਲਾ ਪ੍ਰੀਤਮ ਗੁਰੂ ਸਾਹਿਬ ਜੀ ਨੇ ਜਿੱਥੇ ਦੁਨੀਆਂ ਨੂੰ ਅਧਿਆਤਮਕ ਤੌਰ 'ਤੇ ਅਗਵਾਈ ਦਿੱਤੀ, ਉਥੇ ਸਮੁੱਚੀ ਲੋਕਾਈ ਨੂੰ ਸੇਵਾ ਲਈ ਵੀ ਪ੍ਰੇਰਿਆ।
ਆਓ, ਗੁਰੂ ਸਾਹਿਬ ਦੇ ਲੜ੍ਹ ਲੱਗ ਕੇ ਲੋਕ ਸੇਵਾ ਵਿੱਚ ਪੂਰੀ ਲਗਨ ਨਾਲ ਜੁੜੀਏ। ਅੱਠਵੇਂ ਗੁਰੂ ਨਾਨਕ ਸਰਬੱਤ ਦਾ ਭਲਾ ਕਰਨ ਅਤੇ ਕੁੱਲ ਖ਼ਲਕਤ ਨੂੰ ਤੰਦਰੁਸਤੀ ਤੇ ਖੁਸ਼ੀਆਂ ਦੀ ਅਸੀਸ ਦੇਣ। ਸਰਬੱਤ ਦੇ ਕਸ਼ਟ ਦੂਰ ਕਰਨ ਵਾਲੇ ਅੱਠਵੇਂ ਸਤਿਗੁਰੂ, ਦੇਸ਼-ਦੁਨੀਆ 'ਚ ਵਸਦੀ ਸਮੂਹ ਸੰਗਤ ਨੂੰ ਆਪਣੀਆਂ ਅਸੀਸਾਂ ਸੰਗ ਨਿਵਾਜ਼ਣ।
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
31/07/2026
ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦਾ ਹਾਂ।
ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਬੇਕਸੂਰ ਪੰਜਾਬੀਆਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਲੰਡਨ ਜਾ ਕੇ ਮਾਈਕਲ ਓਡਵਾਈਰ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਨ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਦਾ ਨਾਮ ਦੇਸ਼ ਭਗਤੀ ਪ੍ਰਤੀ ਜਜ਼ਬੇ ਅਤੇ ਆਪਣੇ ਇਰਾਦਿਆਂ ਪ੍ਰਤੀ ਦ੍ਰਿੜਤਾ ਲਈ ਇਤਿਹਾਸ ਵਿੱਚ ਹਮੇਸ਼ਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਰਹੇਗਾ।
#ਜਸਵਿੰਦਰਸਿੰਘਸਾਹਨੀ #ਮੇਰਾ_ਹਲਕਾ_ਮੇਰਾ_ਪਰਿਵਾਰ #ਚੜ੍ਹਦੀਕਲਾ
24/07/2026
ਦੋ ਤਲਵਾਰਾਂ ਬੱਧੀਆ, ਇੱਕ ਮੀਰੀ ਦੀ ਇੱਕ ਪੀਰੀ ਦੀ।
ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ।
ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਜੀ ਨੂੰ ਮੀਰੀ ਪੀਰੀ ਦਿਵਸ ਦੀਆਂ ਲੱਖ-ਲੱਖ ਵਧਾਈਆਂ !
ਅੱਜ ਦੇ ਦਿਨ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਵਿਲੱਖਣ ਸੰਕਲਪ ਦੀ ਸਿਰਜਣਾ ਕਰਕੇ ਸਿੱਖ ਪੰਥ ਨੂੰ ਅਧਿਆਤਮਕ ਬੁਲੰਦੀਆਂ ਦੇ ਨਾਲ-ਨਾਲ ਜਬਰ ਜ਼ੁਲਮ ਖਿਲਾਫ਼ ਡਟਣ ਦਾ ਸੰਦੇਸ਼ ਦਿੱਤਾ ਸੀ। ਇਸ ਮਹਾਨ ਦਿਵਸ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਸਮੁੱਚੇ ਪੰਥ ਨੂੰ ਮੀਰੀ ਪੀਰੀ ਦਿਵਸ ਦੀਆਂ ਲੱਖ-ਲੱਖ ਵਧਾਈਆਂ ਭੇਂਟ ਕਰਦਾ ਹਾਂ।
Category
Contact the business
Telephone
Website
Address
Model Town
Jalandhar
144003
Alerts
Be the first to know and let us send you an email when Joint action Committee Model Town Jalandhar Regd posts news and promotions. Your email address will not be used for any other purpose, and you can unsubscribe at any time.